ਪੂੰਜੀਪਤੀਆਂ ਦੀ ਗੁਲਾਮ ਬਣੀ ਮੋਦੀ ਸਰਕਾਰ ਨੇ ਮਜਦੂਰਾਂ ਤੇ ਮੁਲਾਜਮਾਂ ਨਾਲ ਕਮਾਇਆ ਧ੍ਰੋਹ : ਪਾਲੀ, ਭਾਰਦਵਾਜ
ਲੁਧਿਆਣਾ () ਪੀਐਸਈਬੀ ਇੰਪਾਈਜ ਫੈਡਰਸ਼ਨ ਏਟਕ ਵੱਲੋਂ ਸੂਬਾ ਡਿਪਟੀ ਜਨਰਲ ਸਕੱਤਰ ਰਸ਼ਪਾਲ ਸਿੰਘ ਪਾਲੀ ਅਤੇ ਸਰਕਲ ਪੂਰਬੀ ਦੇ ਸਰਪ੍ਰਸਤ ਸਤੀਸ਼ ਭਾਰਦਵਾਜ ਦੀ ਅਗਵਾਈ ਹੇਠ ਸਿਟੀ ਸੈਂਟਰ ਡਵੀਜਨ ਵਿਖੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਕੇਂਦਰ ਸਰਕਾਰ ਵੱਲੋਂ 29 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਇਨ੍ਹਾਂ ਦੀ ਜਗਾਹ ਲਾਗੂ ਕੀਤੇ 4 ਕਿਰਤ ਕੋਡਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੋਵਾਂ ਆਗੂਆਂ ਨੇ ਦੱਸਿਆ ਕਿ ਪੂੰਜੀਪਤੀਆਂ ਦੀ ਗੁਲਾਮ ਬਣੀ ਮੋਦੀ ਸਰਕਾਰ ਨੇ ਮਜਦੂਰਾਂ ਤੇ ਮੁਲਾਜਮਾਂ ਨਾਲ ਕਮਾਇਆ ਧ੍ਰੋਹ ਕਮਾਇਆ ਹੈ ਤੇ ਉਨ੍ਹਾਂ ਨੂੰ ਲਾਭ ਪਹੁੰਚਾਉਣ ਲਈ ਮਜਦੂਰਾਂ ਮੁਲਾਜਮਾਂ ਨੂੰ ਜਿਉਂਦੇ ਜੀਅ ਮਾਰਨ ਦੀ ਕੋਸ਼ਿਸ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਏਨ੍ਹਾਂ 4 ਕਿਰਤ ਕੋਡਾਂ ਦੀ ਵਾਪਸੀ ਤੱਕ ਸੰਘਰਸ਼ ਕਰਦੇ ਰਹਾਂਗੇ ਅਤੇ ਜਰੂਰਤ ਪੈਣ 'ਤੇ ਇਸ ਨੂੰ ਹੋਰ ਤਿੱਖਾ ਕਰਾਂਗੇ। ਸਰਕਲ ਦੇ ਪ੍ਰਧਾਨ ਤੇ ਜੋਨ ਦੇ ਮੀਡੀਆ ਪ੍ਰਚਾਰਕ ਗੁਰਪ੍ਰੀਤ ਸਿੰਘ ਮਹਿਦੂਦਾਂ, ਕਾਰਜਕਾਰੀ ਪ੍ਰਧਾਨ ਤੇ ਜੋਨ ਦੇ ਸਕੱਤਰ ਅਕਾਸ਼ਦੀਪ ਸ਼ਰਮਾ ਤੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਬੰਗੜ ਨੇ ਵੀ ਚਾਰੇ ਕੋਡਾਂ ਨੂੰ 1 ਅਪ੍ਰੈਲ ਨੂੰ ਲਾਗੂ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਨੂੰ ਪੂਰੇ ਦੇਸ਼ 'ਚ ਕਾਲਾ ਦਿਨ ਐਲਾਨ ਕੇ ਮੋਦੀ ਸਰਕਾਰ ਦਾ ਮੁਲਾਜਮ ਮਜਦੂਰ ਵਿਰੋਧੀ ਚੇਹਰਾ ਬੇਨਕਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇਸ਼ ਦੇ ਮਜਦੂਰਾਂ ਤੇ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਉਹ ਮੋਦੀ ਮੋਹ ਤਿਆਗ ਕੇ ਇਸਨੂੰ ਚੱਲਦਾ ਕਰਨ ਲਈ ਹੰਭਲਾ ਮਾਰਨ। ਇਸ ਮੌਕੇ ਸਰਕਲ ਸਕੱਤਰ ਰਘਵੀਰ ਸਿੰਘ ਤੇ ਦਵਿੰਦਰ ਸਿੰਘ, ਮੁਨੀਸ਼ ਕੁਮਾਰ, ਨੀਰਜ ਸਿੰਘ, ਪ੍ਰਿੰਸ ਕੁਮਾਰ, ਅਮਰ ਬਹਾਦਰ, ਰਾਜ ਕੁਮਾਰ, ਗੁਰਿੰਦਰ ਸਿੰਘ ਗਰਚਾ, ਬਲਵਿੰਦਰ ਸਿੰਘ ਸੈਂਭੀ, ਸੁਖਵਿੰਦਰ ਸਿੰਘ ਰਜਿੰਦਰ ਸਿੰਘ, ਅਕਾਸ਼ਦੀਪ ਸਿੰਘ, ਬਲਜਿੰਦਰ ਸਿੰਘ, ਬਲਿਹਾਰ ਸਿੰਘ, ਸੁਖਦੇਵ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਜੀਤ ਸਿੰਘ, ਸੌਰਵ, ਰਵੀ ਕੁਮਾਰ ਜਰੀਆ, ਰਾਜਵਿੰਦਰ ਸਿੰਘ, ਜਗਪਾਲ ਸਿੰਘ, ਸੰਦੀਪ ਸਿੰਘ ਤੇ ਹੋਰ ਹਾਜਰ ਸਨ।



No comments
Post a Comment